ਬੋਲਗਾਰਡ ਨਰਮਾ
ਵਿਕਿਪੀਡਿਆ ਤੋਂ
ਬੋਲਗਾਰਡ ਨਰਮੇ ਦੀ ਭਰਪੂਰ ਪੈਦਾਵਾਰ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਮੁੜ ਰੌਣਕਾਂ ਪਰਤਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਪਿਛਲੇ 10-12 ਸਾਲਾਂ ਤੋਂ ਅਮਰੀਕਨ ਸੁੰਡੀ ਨੇ ਨਰਮੇ ਦੀ ਫ਼ਸਲ ਨੂੰ ਬਿਲਕੁਲ ਤਬਾਹ ਕਰ ਦਿੱਤਾ ਸੀ ਅਤੇ ਕੀੜੇਮਾਰ ਦਵਾਈਆਂ ਦਾ ਵੀ ਇਸ ਉਪਰ ਕੋਈ ਅਸਰ ਨਹੀਂ ਹੋ ਰਿਹਾ ਸੀ। ਇਸ ਦੇ ਸਿੱਟੇ ਵਜੋਂ ਨਰਮਾ ਪੱਟੀ ਦੇ ਕਿਸਾਨ ਆਰਥਿਕ ਪੱਖ ਤੋਂ ਬਿਲਕੁਲ ਕਮਜ਼ੋਰ ਹੋ ਗਏ ਸਨ। ਕਈ ਕਿਸਾਨਾਂ ਨਾਲ ਇਸ ਸਬੰਧੀ ਖੁੱਲ੍ਹਕੇ ਗੱਲਬਾਤ ਹੋਈ ਜਿਸ ਵਿਚ ਕਿਸਾਨਾਂ ਨੇ ਮੰਨਿਆ ਕਿ ਗੁਜਰਾਤ ਵਿਚੋਂ ਲਿਆਂਦੇ ਬੀਜ ਨਾਲੋਂ ਸਰਕਾਰ ਤੋਂ ਮਾਨਤਾ ਪ੍ਰਾਪਤ ਬੋਲਗਾਰਡ ਕਿਸਮ ਦੇ ਬੀਜਾਂ ਦੇ ਨਤੀਜੇ ਜ਼ਿਆਦਾ ਬਿਹਤਰ ਰਹੇ ਹਨ। ਪਿੰਡ ਅਹਿਮਦਪੁਰ ਦੇ ਕਿਸਾਨ ਬਲਵੀਰ ਚੰਦ ਸ਼ਰਮਾ, ਅਜੈਬ ਸਿੰਘ ਰੰਧਾਵਾ, ਅਮਰੀਕ ਸਿੰਘ ਜਟਾਣਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ 15 ਏਕੜ ਰਕਬੇ ਵਿਚ ਬੋਲਗਾਰਡ ਨਰਮੇ ਦੀ ਬਿਜਾਈ ਕੀਤੀ ਸੀ ਜਿਸ ਦਾ ਔਸਤਨ ਝਾੜ 35 ਮਣ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਿਆ ਜਦਕਿ ਗੁਜਰਾਤੀ ਬੀਜ ਦਾ ਝਾੜ 5-8 ਮਣ ਪ੍ਰਤੀ ਏਕੜ ਦੇ ਹਿਸਾਬ ਨਾਲ ਘੱਟ ਨਿਕਲਿਆ। ਇਸੇ ਤਰ੍ਹਾਂ ਪਿੰਡ ਦਰੀਆਪੁਰ ਦੇ ਕਿਸਾਨ ਗਮਦੂਰ ਸਿੰਘ ਅਤੇ ਪਿੰਡ ਕੁੱਲਰੀਆਂ ਦੇ ਕਿਸਾਨ ਸੀਤਾ ਸਿੰਘ ਨੇ ਦੱਸਿਆ ਕਿ ਜਿਥੇ ਬੋਲਗਾਰਡ ਨਰਮੇ ਤੋਂ ਕਿਸਾਨਾਂ ਨੂੰ ਵਾਧੂ ਮੁਨਾਫ਼ਾ ਹੋਇਆ ਹੈ, ਉਥੇ ਸੁੰਡੀ ਵਾਸਤੇ ਕੋਈ ਵੀ ਸਪਰੇਅ ਨਾ ਹੋਣ ਕਾਰਨ ਕਿਸਾਨਾਂ ਨੂੰ ਦੋਹਰਾ ਲਾਭ ਹੋਇਆ ਹੈ।
ਬਾਹਰੀ ਕੜੀ:ਬੁਲਗਾਰਡ ਕਾਟਨ ਬਾਰੇ