ਗਤਕਾ
ਵਿਕਿਪੀਡਿਆ ਤੋਂ
ਗਤਕਾ ਇਕ ਹਿਦੁਸਤਾਨੀ ਜੰਗੀ ਕਲਾ ਯਾ ਸ਼ਸਤਰ ਕਲਾ ਦੇ ਤੌਰ ਤੇ ਜਾਣਿਆ ਜਾਂਦਾ ਹੈ । ਖਾਸ ਤੌਰ ਤੇ ਉਤਰੀ ਭਾਰਤ ਵਿਚ ਇਹ ਸਿਖਾਂ ਦੀ ਜੰਗੀ ਕਲਾ ਦੇ ਲਈ ਪ੍ਰਸਿਧ ਹੈ । ਅਜਕਲ ਪ੍ਰਚਲਤ ਕਿਸਮਾਂ ਵਿਚ ਗਤਕੇ ਦੀ ਯੂਰਪੀ ਸ਼ੈਲੀ ਵੀ ਸ਼ਾਮਲ ਹੈ । ਸਿਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਸਤਰ ਵਿਦਿਆ ਨੂੰ ਆਪਣੇ ਸਿਖਰ ਤੇ ਪੁਚਾਇਆ । ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਹੁਣ ਤਕ ਅਕਾਲੀ ਨਿਹੰਗ ਸਿਖ ਇਸ ਕਲਾ ਵਿਚ ਸਭ ਤੋਂ ਅਗੇ ਰਹੇ ਹਨ ।