ਸੂਰਜੀ ਊਰਜਾ
ਵਿਕਿਪੀਡਿਆ ਤੋਂ
ਜੋ ਊਰਜਾ ਫੋਟੋਵੋਲਟਿਕ ਸੈਲਾਂ ਤੌਂ ਸੂਰਜ ਦੀਆਂ ਕਿਰਨਾਂ ਦੀ ਗਰਮੀ ਨਾਲ ਪ੍ਰਾਪਤ ਹੁੰਦੀ ਹੈ ,ਉਸ ਨੂੰ ਸੂਰਜੀ ਊਰਜਾ ਕਹਿੰਦੇ ਹਨ । ਪਾਣੀ ਤੋਂ ਬਿਨਾ ਹੋਰ ਸਾਧਨਾਂ ਤੋਂ ਬਿਜਲੀ ਪ੍ਰਾਪਤ ਕਰਨਾ ਅੱਜ ਦੇ ਸਮੇਂ ਦੀ ਡਾਢੀ ਲੋੜ ਹੈ।ਕਚਰੇ ਤੋਂ ਬਿਜਲੀ ਬਣਾ ਲੈਣ ਨਾਲ ਵਾਤਾਵਰਣ ਨੂੰ ਵੀ ਸਾਫ ਸੁਥਰਾ ਰੱਖਿਆ ਜਾ ਸਕਦਾ ਹੈ,ਜੋ ਕਚਰਾ ਐਧਰ ਉਧਰ ਸੁੱਟਣ ਨਾਲ ਗੰਦਗੀ ਦਾ ਕਾਰਣ ਬਣ ਰਿਹਾ ਹੈ, ਉਹ ਸਮਾਜ ਭਲਾਈ ਦੇ ਕੰਮ ਆ ਸਕਦਾ ਹੈ। ਸੋਲਰ ਸਿਸਟਮ ਨਾਲ ਬਿਜਲੀ ਪੈਦਾ ਕਰਨਾ ਬਹੁਤ ਹੀ ਵਧੀਆ ਤਰੀਕਾ ਹੈ। ਇਸ ਦੀ ਵਰਤੋਂ ਨਿੱਜੀ ਰੂਪ ਵਿੱਚ ਹਰ ਸਰਦੇ ਪੁਜਦੇ ਨਾਗਰਿਕ ਨੂੰ ਕਰਨੀ ਚਾਹੀਦੀ ਹੈ।
ਬੈਲਜੀਅਮ ਇੱਕ ਅਜਿਹਾ ਦੇਸ਼ ਹੈ ਜਿੱਥੇ ਸਰਕਾਰ ਇਸ ਕੰਮ ਵਾਸਤੇ 50%ਸਬਸਿਡੀ ਦਿੰਦੀ ਹੈ। ਜਿਸ ਤੋਂ ਪਰੇਰਿਤ ਹੋਕੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਘਰੇਲ਼ੂ ਲੋੜ ਅਨੁਸਾਰ ਛੋਟਾ ਜਿਹਾ ਪਲਾਂਟ ਲਾ ਰਹੇ ਹਨ।ਇਸ ਪਲਾਂਟ ਦਾ ਸਬੰਧ ਬਿਜਲੀ ਮਹਿਕਮੇਂ ਦੇ ਮੀਟਰ ਨਾਲ ਜੁੜਿਆ ਹੁੰਦਾ ਹੈ। ਜਦੋਂ ਕਦੇ ਘੱਟ ਸੂਰਜ ਚਮਕੇ ਤਾਂ ਬਿਜਲੀ ਮਹਿਕਮੇਂ ਦੀ ਬਿਜਲੀ ਵਰਤ ਲਈ ਨਹੀਂ ਤਾਂ ਆਪਣੀ ਨਿੱਜੀ ਬਿਜਲੀ।ਇਸ ਦਾ ਇੱਕ ਇਹ ਵੀ ਫਾਇਦਾ ਹੈ ਕਿ ਜੇਕਰ ਪਲਾਂਟ ਲੋੜ ਨਾਲੋਂ ਵੱਧ ਬਿਜਲੀ ਪੈਦਾ ਕਰੇ ਤਾਂ ਇਹ ਮੀਟਰ ਨੂੰ ਪੁੱਠਾ ਘੁਮਾਉਣ ਲੱਗ ਜਾਂਦਾ ਹੈ।ਪਰ ਪੰਜਾਬ (ਭਾਰਤ)ਵਿੱਚ ਜਿਆਦਾ ਧੁੱਪ ਹੋਣ ਕਰਕੇ ਇਹ ਸਿਸਟਮ ਬਹੁਤ ਹੀ ਕਾਮਯਾਬ ਹੈ ਕਿਤੋਂ ਕੁਝ ਲਿਆਉਣ ਦੀ ਲੋੜ ਨਹੀਂ।ਇੱਕ ਵਾਰ ਪਲਾਂਟ ਫਿੱਟ ਕਰ ਦੇਣ ਤੋਂ ਬਾਦ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ।ਸੋ ਇਹੋ ਜਿਹੇ ਸਸਤੇ ਸਾਧਨ ਨੂੰ ਵਰਤੋਂ ਵਿੱਚ ਲਿਆਉਣ ਤੋਂ ਜਰਾ ਵੀ ਹਿਕਚਾਹਟ ਨਹੀਂ ਕਰਨੀ ਚਾਹੀਦੀ।ਸਰਕਾਰਾਂ ਤੇ ਲੋਕਾਂ ਨੂੰ ਇਧੱਰ ਛੇਤੀਂ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਵੀ ਚਾਨਣ ਨਾਲ ਜਗਮਗਾ ਉੱਠੇ।
ਇਕ ਬੈਲਜੀਅਨ ਸੂਰਜੀ ਊਰਜਾ ਕੰਪਨੀ ਦਾ ਘਰੇਲੂ ਉਪਯੋਗ ਬਾਰੇ ਲਿੰਕ
ਪੰਜਾਬ ਸਰਕਾਰ ਦੀ ਇਕ ਆਨ ਲਾਈਨ ਰੀਪੋਰਟ ਅਨੁਸਾਰ ਰਾਜ ਵਿਚ ੧੯੯੦ ਤੌ ੨੦੦੩ ਤਕ ਇਕ ਸਰਕਾਰੀ ਮੁਹਿੰਮ ਤਹਿਤ ਲਗਾਈਆਂ ਗੀਆਂ ਸੂਰਜੀ ਊਰਜਾ ਪ੍ਰਣਾਲੀਆਂ ਦੀ ਗਿਣਤੀ ਇਸ ਪ੍ਰਕਾਰ ਹੈ :
ਘਰੇਲੂ ਸੋਲਰ ਵਾਟਰ ਹੀਟਰ ਸਿਸਟਮ ੧੬੪੧ ;ਸੋਲਰ ਫੋਟੋਵੋਲਟਿਕ ਪੰਪ ਸੈਟ ੧੨੮੭ ; ਸੋਲਰ ਕੂਕਰ ੧੬੦੭੭ ; ਘਰੇਲੂ ਹੋਮ ਲਾਈਟ ਸਿਸਟਮ ੧੨੫੦ ;ਸੋਲਰ ਲਾਲਟੈਨ ੩੬੦੦ ।