ਜੀਵਕ ਖੇਤੀ
ਵਿਕਿਪੀਡਿਆ ਤੋਂ
ਜੀਵਕ ਖੇਤੀਬਾੜੀ ਵਿਚ ਰਸਾਇਣਕ ਖਾਦਾਂ,ਕੀਟਨਾਸ਼ਕਾਂ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ|ਜਿਥੋਂ ਤਕ ਸੰਭਵ ਹੋ ਸਕੇ ਕਿਸਾਨ ਫਸਲ ਬਦਲਾਵ ,ਜੀਵਕ ਖਾਦਾਂ ਤੇ ਯੰਤਰਾਂ ਰਾਹੀਂ ਖੇਤੀ ਕਰਦੇ ਹਨ । ਇਹ ਭਾਰਤ ਦੀ ਖੇਤੀਬਾੜੀ ਦੀ ਮੁਢਲੀ ਪ੍ਰਣਾਲੀ ਹੈ ।
[ਬਦਲੋ] ਵਾੜਾ ਕਿਸ਼ਨਪੁਰਾ ਵਿਖੇ ਆਰਗੈਨਿਕ ਖੇਤੀ 'ਤੇ ਸੈਮੀਨਾਰ
ਮੁਕਤਸਰ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਦਿਨੋਂ ਦਿਨ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਣ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਇਹ ਗੰਦਲਾ ਵਾਤਾਵਰਣ ਮਨੁੱਖਤਾ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਜਿਸ ਕਰਕੇ ਅੱਜ ਮਨੁਖਤਾ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਇਹ ਪ੍ਰਗਟਾਵਾ ਪ੍ਰਸਿੱਧ ਖੇਤੀ ਮਾਹਿਰ ਸ੍ਰੀ ਘਣਸ਼ਿਆਮ ਚੋਪੜਾ ਮਹਾਰਾਸ਼ਟਰ ਨੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਵਾੜਾ ਕਿਸ਼ਨਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਆਰਗੈਨਿਕ ਖੇਤੀ ਤੇ ਕਰਵਾਏ ਗਏ ਸੈਮੀਨਾਰ ਵਿਚ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਅੰਧਾਧੁੰਦ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਜਿਥੇ ਕੁਦਰਤੀ ਜੀਵਾਂ ਦਾ ਨਾਸ਼ ਕਰ ਰਹੇ ਹਨ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਣ ਦੇ ਨਾਲ ਨਾਲ ਮਨੁੱਖਤਾ ਲਈ ਵੀ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ। ਇਸ ਸੈਮੀਨਾਰ ਵਿਚ ਬੋਲਦਿਆਂ ਸਕੂਲ ਦੇ ਮੁੱਖ ਅਧਿਆਪਕ ਜਸਪਾਲ ਸਿੰਘ ਮੜ੍ਹਾਕ ਨੇ ਵੀ ਕਿਹਾ ਕਿ ਸਾਨੂੰ ਕੁਦਰਤ ਦੇ ਨਿਯਮਾਂ ਵਿਚ ਰਹਿ ਕੇ ਜੀਵਨ ਬਸਰ ਕਰਨਾ ਚਾਹੀਦਾ ਹੈ। ਇਸ ਸੈਮੀਨਾਰ ਵਿਚ ਵਾਤਾਵਰਣ ਜਾਗਰੂਕਤਾ ਅਭਿਆਨ ਦੇ ਪ੍ਰਧਾਨ ਜਗਮੇਲ ਸਿੰਘ, ਸਰਕਾਰੀ ਸੈਕੰਡਰੀ ਸਕੂਲ ਕੋਟਲੀ ਅਬਲੂ ਦੇ ਪਿ੍ਰੰ.ਜੋਗਾ ਸਿੰਘ, ਸਰਕਾਰੀ ਹਾਈ ਸਕੂਲ ਗੂੜ੍ਹੀ ਸੰਘਰ ਦੇ ਮੁੱਖ ਅਧਿਆਪਕ ਮੁਰਾਰੀ ਲਾਲ, ਕੁਲਵੰਤ ਸਿੰਘ ਗਣਿਤ ਅਧਿਆਪਕ, ਸਾਇੰਸ ਅਧਿਆਪਕ ਜਸਵਿੰਦਰ ਸਿੰਘ ਗੂੜ੍ਹੀ ਸੰਘਰ, ਹਰਬੰਸ ਸਿੰਘ ਕਾਉਣੀ ਤੇ ਬਲਜੀਤ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਾਤਾਵਰਣ ਵਿਚ ਆ ਰਹੇ ਵਿਗਾੜ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਵਾੜਾ ਕਿਸ਼ਨਪੁਰਾ ਦੇ ਸਰਪੰਚ ਇਕਬਾਲ ਸਿੰਘ, ਪੰਚ ਪਿਰਥੀ ਸਿੰਘ ਬਰਾੜ ਚੇਅਰਮੈਨ ਪਸਵਕ, ਗੁਰਪਾਲ ਸਿੰਘ, ਲਾਭ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ ਖਾਲਸਾ ਤੇ ਯਾਦਵਿੰਦਰ ਸਿੰਘ ਤੋਂ ਇਲਾਵਾ ਕਿਸਾਨ ਤੇ ਸਕੂਲ ਦੇ ਵਿਦਿਆਰਥੀ ਹਾਜ਼ਿਰ ਸਨ। ਕੈਨੇਡੀਅਨ ਪੰਜਾਬੀ ਦੇ ਧੰਨਵਾਦ ਨਾਲ
[ਬਦਲੋ] ਕੀਟਨਾਸ਼ਕਾਂ ਦੀ ਵੱਧ ਵਰਤੋਂ ਕਾਰਨ ਮਾਲਵਾ ਕੈਂਸਰ ਜ਼ੋਨ ਬਣਦਾ ਜਾਂਦੈੈ-ਉਮੇਂਦਰ ਦੱਤ
ਫ਼ਰੀਦਕੋਟ, 28 ਅਗਸਤ (ਗੁਰਮੀਤ ਸਿੰਘ)-ਪੰਜਾਬ ਸਾਰੇ ਦੇਸ਼ ਵਿਚ ਸਭ ਤੋਂ ਵੱਧ ਕੀਟਨਾਸ਼ਕ ਦਵਾਈਆਂ ਤੇ ਰਾਸਾਣਿਕ ਖਾਦਾਂ ਦੀ ਵਰਤੋਂ ਕਰ ਰਿਹਾ ਹੈ ਜਿਸ ਨਾਲ ਮਿੱਤਰ ਜੀਵ-ਜੰਤੂ ਲੁਪਤ ਹੋ ਰਹੇ ਹਨ ਤੇ ਪੰਜਾਬ ਦਾ ਮਾਲਵਾ ਖੇਤਰ ਕੈਂਸਰ ਦਾ ਖੇਤਰ ਬਣਦਾ ਜਾ ਰਿਹਾ ਹੈ। ਇਹ ਵਿਚਾਰ ਖੇਤੀ ਵਿਰਾਸਤ ਮਿਸ਼ਨ ਜੈਤੋ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਉਮੇਂਦਰ ਦੱਤ ਨੇ ਰਾਵੀ ਈਕੋ ਕਲੱਬ, ਸਰਕਾਰੀ ਐਲੀਮੈਂਟਰੀ ਸਕੂਲ ਪੱਕਾ ਵੱਲੋਂ ਸੁਸਾਇਟੀ ਫਾਰ ਇਕੋਲਾਜੀਕਲ ਐਂਡ ਐਨਵਾਇਰਮੈਂਟਲ ਰੀਸਰਚ (ਸੀਰ) ਫ਼ਰੀਦਕੋਟ ਦੇ ਸਹਿਯੋਗ ਨਾਲ ਜੈਵਿਕ ਖੇਤੀ, ਵਾਤਾਵਰਣ ਦੀ ਸੰਭਾਲ ਬਾਰੇ ਅਤੇ ਰੁੱਖ ਲਵਾਉਣ ਸਬੰਧੀ ਕਰਵਾਏ ਇਕ ਸੈਮੀਨਾਰ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਵਾਈਆਂ ਦੀ ਵੱਧ ਵਰਤੋਂ ਨਾਲ ਮਾਂ ਦਾ ਦੁੱਧ ਵੀ ਜ਼ਹਿਰੀਲਾ ਹੋ ਗਿਆ ਹੈ ਜਿਸ ਕਰਕੇ ਪੰਜਾਬ ਅੰਦਰ ਮੰਦਬੁੱਧੀ ਤੇ ਅਪਾਹਜ਼ ਬੱਚੇ ਪੈਦਾ ਹੋ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਪੰਜਾਬ ਦੇ ਵਾਤਵਰਣ ਨੂੰ ਬਚਾਉਣ ਲਈ ਜੈਵਿਕ ਖੇਤੀ ਵੱਲ ਮੁੜਨ। ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ: ਮਨਜੀਤ ਸਿੰਘ ਭੁੱਲਰ ਨੇ ਰਾਵੀ ਈਕੋ ਕਲੱਬ ਵੱਲੋਂ ਲਾਏ ਪੌਦਿਆਂ ਦੀ ਸਾਂਭ ਸੰਭਾਲ ਲਈ ਕਰਵਾਏ ਜਾ ਰਹੇ ਇਸ ਸੈਮੀਨਾਰ ਦੀ ਸ਼ਲਾਘਾ ਕੀਤੀ। ਖੇਤੀਬਾੜੀ ਅਫ਼ਸਰ (ਮੰਡੀਕਰਨ) ਨੇ ਵੀ ਜੈਵਿਕ ਖੇਤੀ ਦੀ ਮਹੱਤਤਾ ਬਾਰੇ ਪਿੰਡ ਦੇ ਕਿਸਾਨਾਂ ਤੇ ਬੱਚਿਆਂ ਨੂੰ ਜਾਣੁੂੰ ਕਰਵਾਇਆ। ਸ: ਕੁਲਤਾਰ ਸਿੰਘ ਸੰਧਵਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਸ: ਕਰਮਜੀਤ ਸਿੰਘ ਨੇ ਪਿੰਡ 'ਚ ਵਾਤਾਵਰਣ ਆਧਾਰਿਤ ਸੰਗਠਨ ਬਣਾਉਣ 'ਤੇ ਜ਼ੋਰ ਦਿੱਤਾ। ਸ: ਪ੍ਰੀਤਮ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਇਕ ਏਕੜ ਪ੍ਰਤੀ ਪਰਵਾਰ ਜੈਵਿਕ ਕਰਨ ਦੀ ਸਹੁੰ ਚੁਕਾਈ ਗਈ। ਸ: ਬਚਿੱਤਰ ਸਿੰਘ ਬਰਾੜ, ਮੁੱਖ ਅਧਿਆਪਕ ਨੇ ਸੈਮੀਨਾਰ ਵਿਚ ਆਏ ਮਾਹਿਰਾਂ ਅਤੇ ਪਤਵੰੰਤੇ ਸੱਜਣਾਂ ਦਾ ਧੰਨਵਾਦ ਕੀਤਾ।
ਕੈਨੇਡੀਅਨ ਪੰਜਾਬੀ ਦੇ ਧੰਨਵਾਦ ਨਾਲ